ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
Your donation will be doubled! No code required.
The Baba Budha Ji Fund for Gurdwara Sevadaars is raising funds to assist Guru Sevadaars during this difficult period. The Fund will benefit Granthis, Laangaris, Kirtanis, Raagis, Paathis, Parchaaraaks, Dhaadi Jathas, Kavishris and more. The goal is to help everyone that serves our Sangat and nourishes the Sangat's love of Sikhi in the Golden State.
This Fund is in appreciation of our Gurdwara Sevadaars and an attempt to assist them and their families during this difficult period due to the Coronavirus (COVID-19). We need your help to reach our goal of distributing $250,000 to our Gurdwara Sevadaars of California. The Jakara Movement is therefore proud to announce that it will match, dollar-for-dollar, the first $125,000 dollars raised as part of this initiative. Through the Dasvandh Network, we hope to raise raise $25,000 of our total goal.
The Baba Budha Ji Fund for Gurdwara Sevadaars is a way for YOU to express your commitment, generosity, and appreciation to our Sevadaars of the Panth. We hope for unity in mission across California and set an example for other sisters and brothers in other states and countries to follow. We also hope to foster long-term conversations about the status and economic condition of some of our Panth's key sevadaars.
The matching campaign will run throughout the month of June and will conclude with a virtual Kirtan Darbar with kirtani jathas from across California that will be live-broadcasted on Facebook Live, Punjabi Radio USA and other networks.
Application to apply for funds is now live. You can apply at app.khalsafund.org
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਦਾ ਉਦੇਸ਼ ਕੈਲੀਫੋਰਨੀਆ ਗੁਰੂਘਰ ਦੇ ਸੇਵਾਦਾਰਾਂ, ਜਿਵੇਂ ਕਿ ਗ੍ਰੰਥੀ ਸਾਹਿਬਾਨ, ਲਾਂਗਰੀ, ਕੀਰਤਨੀਏ, ਰਾਗੀ, ਪਾਠੀ, ਪ੍ਰਚਾਰਕ, ਕਥਾ ਵਾਚਕ, ਢਾਡੀ ਜੱਥੇ, ਕਵੀਸ਼ਰ ਸਮੇਤ ਹਰ ਉਸ ਸੇਵਾਦਾਰ ਦੀ ਮਦਦ ਕਰਨਾ ਹੈ ਜੋ ਕੈਲੀਫੋਰਨੀਆ ਵਿੱਚ ਸੰਗਤ ਦੀ ਸੇਵਾਕਰ ਦੇ ਹੋਏ ਸਿੱਖੀ ਦੇ ਬੂਟੇ ਦਾ ਪਾਲਣ-ਪੋਸ਼ਣ ਕਰ ਰਹੇ ਹਨ।
ਕਰੋਨਾਵਾਇਰਸ ਕਰਕੇ ਫੈਲੀ ਕੋਵਿਡ-19 ਦੀ ਮਹਾਂਮਾਰੀ ਦਾ ਬੁਰਾ ਅਸਰ ਸਾਡੇ ਭਾਈਚਾਰੇ ਦੇ ਇਨ੍ਹਾਂ ਮੈਂਬਰਾਂ ਉੱਤੇ ਵੀ ਪਿਆ ਹੈ ਸਿੱਖ ਭਾਈਚਾਰਾ ਇਸ ਗੱਲ ਲਈ ਸ਼ਲਾਘਾ ਦਾ ਪਾਤਰ ਹੈ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਸੇਵਾ ਦੇ ਮਾਰਗ ਉੱਤੇ ਚਲਦੇ ਹੋਏ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਸਮਾਜ ਦੇ ਵੱਖੋ-ਵੱਖਰੇ ਹਿੱਸਿਆਂ ਦੀ ਬਹੁਤ ਸਹਾਇਤਾ ਕੀਤੀ ਹੈ| ਪਰ ਸ਼ਾਇਦ ਅਸੀਂ ਆਪਣੇ ਭਾਈਚਾਰੇ ਦੇ ਇਸ ਅਟੁੱਟ ਅੰਗ ਨੂੰ ਅਣਗੌਲਿਆ ਕਰ ਦਿੱਤਾ ਹੈ। ਹਾਲਾਂ ਕਿ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਸਾਨੂੰ ਭਵਿੱਖ ਵਿੱਚ ਵੱਡੇ ਪੱਧਰ ਉੱਤੇ ਕਦਮ ਚੁੱਕਣ ਦੀ ਲੋੜ ਹੈ। ਸਾਡੀ ਖੋਜ ਅਤੇ ਸਰਵੇਖਣਾਂ ਮੁਤਾਬਿਕ ਕੈਲੀਫੋਰਨੀਆ ਵਿੱਚ ਕੌਮ ਦੇ ਬਹੁਤ ਸਾਰੇ ਸੇਵਾਦਾਰ ਇਸ ਵੇਲੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ, ਇਸ ਦਾ ਮੁੱਖ ਕਾਰਨ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸੰਗਤ ਦੀ ਹਾਜ਼ਰੀ ਘਟਣ ਅਤੇ ਘਰ-ਪਰਿਵਾਰ ਵਿੱਚ ਧਾਰਮਿਕ ਪ੍ਰੋਗਰਾਮ ਦੀ ਗਿਣਤੀ ਘਟਣ ਕਾਰਨ ਸੇਵਾਦਾਰਾਂ ਦੀ ਆਮਦਨ ਬਹੁਤ ਘੱਟ ਗਈ ਹੈ ਜਿਸ ਕਰਕੇ ਉਨ੍ਹਾਂ ਲਈ ਆਪਣੇ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ।
ਇਹ ਫੰਡ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਦਾ ਸ਼ੁਕਰੀਆ ਅਦਾ ਕਰਨ ਦਾ ਇੱਕ ਉੱਦਮ ਵੀ ਹੈ ਅਤੇ ਇਨ੍ਹਾਂ ਸੇਵਾਦਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਦੀ ਇੱਕ ਕੋਸ਼ਿਸ ਵੀ ਹੈ। ਇਸ ਦੀ ਸਮਾਪਤੀ ਇੱਕ ਔਨਲਾਈਨ ਕੀਰਤਨ ਦਰਬਾਰ ਰਾਹੀਂ ਹੋਵੇਗੀ, ਜਿਸ ਵਿੱਚ ਕੈਲੀਫੋਰਨੀਆ ਦੇ ਅਲੱਗ ਅਲੱਗ ਖਿੱਤਿਆਂ ਵਿੱਚੋਂ ਕੀਰਤਨੀ ਜੱਥੇ ਸ਼ਮੂਲੀਅਤ ਕਰਨਗੇ।
ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਦਾ ਟੀਚਾ ਕੁੱਲ $250,000 ਇਕੱਠੇ ਕਰਨ ਦਾ ਹੈ, ਜਿਸ ਵਿਚੋਂ $125,000 ਦਾ ਜੈਕਾਰਾ ਮੂਵਮੈਂਟ ਨੇ ਪ੍ਰਬੰਧ ਕਰ ਲਿਆ ਹੈ। ਇਸ $125,000 ਨੂੰ ਪੂਰਾ ਕਰਣ ਲਈ ਸਾਡੀ ਸਾਰੇ ਸਿੱਖਾਂ ਨੂੰ ਅਪੀਲ ਹੈ ਕਿ ਆਪਣਾ ਧਾਰਮਿਕ ਫਰਜ਼ ਸਮਝਦੇ ਹੋਏ ਫਰਾਖਦਿਲੀ ਨਾਲ ਇਸ ਵਿੱਚ ਹਿੱਸਾ ਪਾਈਏ। ਕੁੱਲ ਇਕੱਤਰ $250,000 ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨ ਵਿਚਲੇ ਸੇਵਾਦਾਰਾਂ ਵਿੱਚ ਵੰਡਿਆਂ ਜਾਵੇਗਾ।
ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਆਪ ਸਭ ਲਈ ਪੰਥ ਦੇ ਸੇਵਾਦਾਰਾਂ ਦੀ ਸਹਾਇਤਾ ਅਤੇ ਹੌਂਸਲਾ ਅਫ਼ਜ਼ਾਈ ਕਰਨ ਦਾ ਵਡਮੁੱਲਾ ਮੌਕਾ ਹੈ। ਸਾਡੀ ਉਮੀਦ ਹੈ ਕਿ ਅਸੀਂ ਸਾਰੇ ਰਲ-ਮਿਲ ਕੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਪੂਰਾ ਕਰਕੇ ਹੋਰ ਰਾਜਾਂ ਅਤੇ ਮੁਲਕਾਂ ਲਈ ਉਦਾਹਰਣ ਪੇਸ਼ ਕਰ ਸਕਾਂਗੇ। ਭਵਿੱਖ ਵਿੱਚ ਵੀ ਪੰਥ ਦੇ ਇਨ੍ਹਾਂ ਸੇਵਾਦਾਰਾਂ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਲਈ ਅਸੀਂ ਆਪ ਜੀ ਦੀ ਮਦਦ ਅਤੇ ਸਹਿਯੋਗ ਰਾਹੀਂ ਯਤਨਸ਼ੀਲ ਰਹਾਂਗੇ।
ਇਸ ਫੰਡ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਉਣ ਲਈ ਅਸੀਂ ਸੰਗਤ ਨੂੰ ਦਿਲੋਂ ਬੇਨਤੀ ਕਰਦੇ ਹਾਂ। ਤੁਹਾਡੇ ਸਹਿਯੋਗ ਲਈ ਅਸੀਂ ਹਮੇਸ਼ਾ ਤੁਹਾਡੇ ਸ਼ੁਕਰਗੁਜ਼ਾਰ ਰਹਾਂਗੇ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ